ਹੋਮ > ਆਮ ਪੁੱਛੇ ਜਾਣ ਵਾਲੇ ਪ੍ਰਸ਼ਨ

ਕਾਰਪੋਰੇਸਨ ਦੀਆਂ ਗਤੀਵਿਧੀਆਂ ਤੇ ਆਮ ਤੌਰ ਤੇ ਹੇਠ ਲਿਖੇ ਅਨੁਸਾਰ ਪ੍ਰਸਨ ਪੁਛੇ ਜਾਂਦੇ ਹਨ :- ਜੇਕਰ ਵਧੇਰੀ ਜਾਣਕਾਰੀ ਲੈਣੀ ਹੋਵੇ ਤਾਂ ਸੰਬਧਤ ਅਫਸਰ ਨੂੰ ਸੰਮਪਰਕ ਕੀਤਾ ਜਾ ਸਕਦਾ ਹੈ।

  ਅਕਸਰ ਪੁਛੇ ਜਾਨ ਵਾਲੇ ਪ੍ਰਸ਼ਨ
ਅਕਸਰ ਪੁਛੇ ਜਾਨ ਵਾਲੇ ਪ੍ਰਸ਼ਨ
ਪ੍ਰਸ਼ਨ1. ਨਿਗਮ ਦੀਆਂ ਕਰਜੇ ਦੀਆਂ ਕਿਹੜੀਆਂ-ਕਿਹੜੀਆਂ ਸਕੀਮਾਂ ਹਨ?
ਉੱਤਰ.
ਪ੍ਰਸ਼ਨ2. ਕਰਜੇ ਦੀ ਵੱਧ ਤੋਂ ਵੱਧ ਹੱਦ ਕੀ ਹੈ?
ਉੱਤਰ
ਪ੍ਰਸ਼ਨ3. ਕਰਜਾ ਲੈਣ ਲਈ ਆਮਦਨ ਦੀ ਕੀ ਹੱਦ ਹੈ?
ਉੱਤਰ. ਸਕੀਮਵਾਈਜ਼ ਆਮਦਨ ਲਿਮਿਟ ਹੇਠਾਂ ਅਨੁਸਾਰ ਹੈ:-
1. ਸਿੱਧਾ ਕਰਜਾ ਸਕੀਮ ਵਿੱਚ ਆਮਦਨ ਹੱਦ 1.00 ਲੱਖ ਰੁਪੈ ਸਲਾਨਾ ਹੈ । ਬੇਰੁਜਗਾਰਾਂ ਲਈ ਆਮਦਨ ਦੀ ਕੋਈ ਹੱਦ ਨਹੀਂ ਹੈ।
2. ਐਨ.ਐਸ.ਐਫ.ਡੀ.ਸੀ ਸਕੀਮ ਅਧੀਨ ਕੋਈ ਵੀ ਅਨੁਸੂਚਿਤ ਜਾਤੀ ਦਾ ਵਿਅਕਤੀ ਜੋ ਕਿ ਗਰੀਬੀ ਦੀ ਰੇਖਾ ਦੇ ਦੋਗੂਨਾ ਸਲਾਨਾ ਆਮਦਨ ਤੱਕ ਹੈ।
3. ਐਨ.ਐਸ.ਕੇ.ਐਫ.ਡੀ.ਸੀ ਸਕੀਮ ਅਧੀਨ ਕੋਈ ਵੀ ਸਫਾਈ ਕਰਮਚਾਰੀ ਜਾਂ ਉਸਦੇ ਆਸ਼ਰਿਤ ਹੈ, ਕਰਜਾ ਲੈਣ ਦੇ ਯੋਗ ਹਨ।
4. ਐਨ.ਐਚ.ਐਫ.ਡੀ.ਸੀ ਦੇ ਸਹਿਯੋਗ ਨਾਲ ਸਕੀਮਾਂ ਤਹਿਤ ਆਮਦਨ ਦੀ ਕੋਈ ਹੱਦ ਨਹੀਂ ਹੈ। ਪਰ 90% ਕਰਜਦਾਰ 5.00 ਲੱਖ ਤੋਂ ਘੱਟ ਆਮਦਨ ਵਾਲੇ ਹੋਣੇ ਚਾਹੀਦੇ ਹਨ।
5. ਬੈਂਕ ਟਾਈ-ਅਪ ਸਕੀਮ ਅਧੀਨ 67649- ਰੁਪੈ ਸਲਾਨਾ,ਪਿੰਡਾਂ ਲਈ ਅਤੇ 88756- ਰੁਪੈ ਸਲਾਨਾ ਸ਼ਹਿਰੀ ਖੇਤਰ ਲਈ ਅਲਿਜੀਬਲ ਹੈ।
6. ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਬਸੇਵੇ ਲਈ ਸਵੈ ਰੁਜਗਾਰ ਸਕੀਮ ਅਧੀਨ ਡਿਪਟੀ ਕਮਿਸ਼ਨਰ ਵੱਲੋਂ ਪਹਿਚਾਨ ਕੀਤਾ ਕੋਈ ਵੀ ਸਕਵੈਂਜਰੇ ਕਰਜਾ ਲੈਣ ਯੋਗ ਹੈ।
ਪ੍ਰਸ਼ਨ4. ਕਰਜੇ ਤੇ ਵਿਆਜ਼ ਦੀ ਕੀ ਦਰ ਹੈ?
ਉੱਤਰ1. ਸਿੱਧਾ ਕਰਜਾ ਸਕੀਮ--------------------- 50,000/-ਰੁਪੈ ਤੱਕ ........5%
50,000/-ਰੁ: ਤੋਂ ਉਪਰ .....8%
2. ਐਨ.ਐਸ.ਐਫ.ਡੀ.ਸੀ.ਸਕੀਮ ਅਧੀਨ 6% ਅਪਟੂ 5.00 ਲੱਖ ਤੱਕ , 5.00 ਲੱਖ ਤੋਂ ਜਿਆਦਾ ਵਾਸਤੇ 10% ਤੱਕ ਰਕਮ ਦੇ ਹਿਸਾਬ ਨਾਲ |ਦੇਰੀ ਨਾਲ ਅਦਾਇਗੀ ਕਰਨ ਤੇ 5% ਦੰਡ ਵਿਆਜ ਲਿਆ ਜਾਂਦਾ ਹੈ।
3. ਐਨ.ਐਸ.ਕੇ.ਐਫ.ਡੀ.ਸੀ.ਸਕੀਮ ਅਧੀਨ 6%|
4. ਐਨ.ਐਚ.ਐਫ.ਡੀ.ਸੀ. ਸਕੀਮ ਅਧੀਨ ---------------- 50,000/-ਰੁਪੈ ਤੱਕ 5%, 50001/-ਰੁਪੈ ਤੋਂ 5.00 ਲੱਖ ਤੱਕ 6%, 5.00 ਲੱਖ ਤੋਂ ਵੱਧ 8%|
5. ਬੈਂਕ ਟਾਈ-ਅਪ ਸਕੀਮ ਅਧੀਨ--------------------ਇਸ ਸਕੀਮ ਅਧੀਨ ਨਿਗਮ ਕੇਵਲ ਸਬਸਿਡੀ ਹੀ ਦੇਂਦਾ ਹੈ। ਕਰਜਾ ਬੈਂਕ ਪਾਸੋਂ ਦਿੱਤਾ ਜਾਂਦਾ ਹੈ।
6.

(SRMS) ਤੇ---------ਕਲਿਕ ਕਰਕੇ ਹੋਰ ਜਾਣਕਾਰੀ ਮਿਲ ਸਕਦੀ ਹੈ।

ਦੇਰੀ ਨਾਲ ਅਦਾਇਗੀ ਕਰਨ ਤੇ 5% ਦੰਡ ਵਿਆਜ ਲਿਆ ਜਾਂਦਾ ਹੈ।

ਪ੍ਰਸ਼ਨ5. ਕਰਜਾ ਲੈਣ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ?
ਉੱਤਰ1. ਸਿੱਧਾ ਕਰਜਾ ਸਕੀਮ---------------------18 ਤੋਂ 50 ਸਾਲ
2. ਐਨ.ਐਸ.ਐਫ.ਡੀ.ਸੀ ਸਕੀਮ ਅਧੀਨ---------------ਉਹੀ
3. ਐਨ.ਐਸ.ਕੇ. ਐਫ.ਡੀ.ਸੀ ਸਕੀਮ ਅਧੀਨ -------------ਉਹੀ
4. ਐਨ.ਐਚ.ਐਫ.ਡੀ.ਸੀ ਸਕੀਮ ਅਧੀਨ---------------ਉਮਰ ਦੀ ਕੋਈ ਸੀਮਾ ਨਹੀਂ ਹੈ।
5. ਬੈਕ ਟਾਈਅਪ ਸਕੀਮ ਅਧੀਨ--------- ਬੈਂਕ ਪਾਲਿਸੀ ਮੁਤਾਬਿਕ
6. ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਬਸੇਵੇ ਲਈ ਸਵੈ-ਰੁਜਗਾਰ ਸਕੀਮ ਅਧੀਨ ਭਾਰਤ ਸਰਕਾਰ ਨੈਸ਼ਨਲ ਕਾਰਪੋਰੇਸ਼ਨ ਦੀ ਪਾਲਿਸੀ ਮੁਤਾਬਿਕ।
ਪ੍ਰਸ਼ਨ6. ਕਰਜੇ ਦੀ ਅਦਾਇਗੀ ਵਿੱਚ ਕਿੰਨਾ ਸਮਾਂ ਲਗਦਾ ਹੈ।
ਉੱਤਰ. ਜੇਕਰ ਕਰਜਾ ਕੇਸ ਹਰ ਪੱਖੋਂ ਮੁਕੰਮਲ ਹੈ ਤਾਂ ਕਰਜੇ ਦੀ ਅਦਾਇਗੀ 45 ਕੰਮਕਾਜੀ ਦਿਨਾਂ ਵਿੱਚ ਜਾਂ ਇਸ ਤੋਂ ਪਹਿਲਾਂ ਕਰ ਦਿੱਤੀ ਜਾਂਦੀ ਹੈ।ਉਪਰੰਤ 60 ਕੰਮਕਾਜੀ ਦਿਨਾਂ ਵਿਚ ਫੰਡ ਉਪਲਬਧ ਹੋਣ ਤੇ ਅਦਾਇਗੀ ਕਰ ਦਿੱਤੀ ਜਾਂਦੀ ਹੈ
ਪ੍ਰਸ਼ਨ7. ਕਰਜਾ ਲੈਣ ਲਈ ਕਿਹੜੇ ਦਸਤਾਵੇਜ ਲੋੜੀਂਦੇ ਹਨ?
ਉੱਤਰ1. ਕਰਜਾ ਬਿਨੈਪੱਤਰ(ਫਾਰਮ) ਕਿਸੇ ਸਮਰੱਥ ਅਧਿਕਾਰੀ ਪਾਸੋਂ ਤਸਦੀਕ ਹੋਵੇ।
2. ਤਸਦੀਕਸ਼ੁਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਕਾਪੀ।
3. ਰਹਿਣ ਕੀਤੀ ਜਾਣ ਵਾਲੀ ਜਾਇਦਾਦ ਦੀ ਕੀਮਤ ਵਜੋਂ ਸਰਟੀਫਿਕੇਟ।
4. ਜਾਇਦਾਦ ਦਾ ਨਕਸ਼ਾ।
5. ਜੇਕਰ ਜਾਇਦਾਦ ਜਰ ਖਰੀਦ ਹੈ ਤਾਂ ਉਸਦੀ ਰਜਿਸਟਰੀ ਨੱਥੀ ਹੋਵੇ।
6. ਕਰਜਾ ਲੈਣ ਸਬੰਧੀ ਹਲਫੀਆ ਬਿਆਨ ।
7. ਤਿੰਨ ਤਸਦੀਕਸ਼ੁਦਾ ਫੋਟੋਆਂ।
8. ਜੇਕਰ ਕਰਜੇ ਵਿੱਚ ਸਰਵਿਸ ਸ਼ੋਰਟੀ ਹੈ ਤਾਂ ਸਬੰਧਤ ਦਫਤਰ ਪਾਸੋਂ ਸੈਲਰੀ ਸਰਟੀਫਿਕੇਟ, ਸ਼ੋਰਟੀ ਬਾਂਡ, ਸਰਵਿਸ ਬੁੱਕ ਵਿੱਚ ਇੰਦਰਾਜ਼ ਵੀ ਕਰਵਾਇਆ ਜਾਣਾ ਹੁੰਦਾ ਹੈ। ਇਮਪਲਾਇਅਰ ਵੱਲੋਂ ਸਰਟੀਫਿਕੇਟ ਕਿ ਉਹ ਕਿਸ਼ਤਾਂ ਨਾ ਮੋੜਨ ਦੀ ਹਾਲਤ ਵਿੱਚ ਕਰਜੇ ਦੀ ਵਾਪਸੀ ਉਸ ਦੀ ਅਤਿਮ ਅਦਾਇਗੀ/ ਡਿਊਜ਼ ਵਿੱਚੋਂ ਕੱਟ ਲਵੇਗਾ।
9. ਜਾਇਦਾਦ ਸਬੰਧੀ ਨਵੀਂ ਫਰਦ ਜਮਾਂਬੰਦੀ ਸ਼ਾਮਿਲ ਕੀਤੀ ਜਾਵੇ।
ਪ੍ਰਸ਼ਨ8. ਕੀ ਕਰਜਾ ਸਕੀਮਾਂ ਵਿੱਚ ਕੋਈ ਸਬਸਿਡੀ ਵੀ ਦਿੱਤੀ ਜਾਂਦੀ ਹੈ?
ਉੱਤਰ. ਸਿੱਧਾ ਕਰਜਾ ਸਕੀਮ ਨੂੰ ਛੱਡ ਕੇ ਬਾਕੀ ਸਾਰਿਆਂ ਸਕੀਮਾਂ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। ਕਰਜੇ ਦਾ 50% ਜਾਂ 10,000/-ਰੁਪੈ ਜੋ ਵੀ ਘੱਟ ਹੋਵੇ, ਐਨ.ਐਚ.ਐਫ.ਡੀ.ਸੀ. ਸਕੀਮ ਅਧੀਨ ਸਬਸਿਡੀ ਕੇਵਲ ਐਸ.ਸੀ.ਹੈਂਡੀਕੈਪਡ ਲਾਭਪਾਤਰੀ ਲਈ ਹੀ ਹੈ।
ਪ੍ਰਸ਼ਨ9. ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ ਕੌਣ ਹੁੰਦਾ ਹੈ?
ਉੱਤਰ. ਐਸ.ਡੀ.ਐਮ. ਜਾਂ ਤਹਿਸੀਲਦਾਰ।
ਪ੍ਰਸ਼ਨ10. ਜੇਕਰ ਕੋਈ ਅਪੰਗ ਵਿਅਕਤੀ ਦੇ ਨਾਲ-ਨਾਲ ਗੈਰ ਅਨੁਸੂਚਿਤ ਜਾਤੀ ਦਾ ਹੈ ਕੀ ਉਹ ਕਰਜਾ ਪ੍ਰਾਪਤ ਕਰਨ ਦੇ ਯੋਗ ਹੈ?
ਉੱਤਰ. ਹਾਂ ਨਾਨ ਸ਼ਡਿਊਲ ਕਾਸਟ ਲਾਭਪਾਤਰੀ ਅਪੰਗ ਵਿਅਕਤੀ ਜੇਕਰ ਕਰਜੇ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਹ ਕਰਜਾ ਲੈ ਸਕਦਾ ਹੈ।
ਪ੍ਰਸ਼ਨ11. ਕਿਸ ਤਰ੍ਹਾਂ ਦੀ ਸਕਿਉਰਟੀ/ਸ਼ੋਰਟੀ ਕਰਜੇ ਲਈ ਦਿੱਤੀ ਜਾਂਦੀ ਹੈ?
ਉੱਤਰ. ਕੋਈ ਅਚੱਲ ਭਾਰਮੁਕਤ ਜਾਇਦਾਦ ਜਾਂ ਕਿਸੇ ਵੀ ਪੱਕੇ ਸਰਕਾਰੀ ਕਰਮਚਾਰੀ ਦੀ ਜ਼ਾਮਨੀ।
ਪ੍ਰਸ਼ਨ12. ਕੀ ਜੁਆਇੰਟ ਜ਼ਮਾਨਤ ਮੰਨਜੂਰ ਕੀਤੀ ਜਾਂਦੀ ਹੈ?
ਉੱਤਰ. ਹਾਂ, ਮੰਨਜੂਰ ਕੀਤੀ ਜਾਂਦੀ ਹੈ।