ਹੋਮ > ਕਰਜਾ ਸਕੀਮਾਂ > ਐਨ.ਐਸ.ਐਫ.ਡੀ.ਸੀ. ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ

ਕਾਰਪੋਰੇਸ਼ਨ ਐਨ.ਐਸ.ਐਫ.ਡੀ.ਸੀ ਸਕੀਮ ਤਹਿਤ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਕਰਜੇ ਵੰਡ ਰਹੀ ਹੈ।

ਨੈਸ਼ਨਲ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਕੀਮਾਂ:-

ਕਾਰਪੋਰੇਸ਼ਨ ਵਲੋਂ ਸਾਲ 1990-91 ਤੋਂ ਐਨ.ਐਸ.ਐਫ.ਡੀ.ਸੀ. ਦੇ ਸਹਿਯੋਗ ਨਾਲ ਕਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਕਰਜੇ ਦੇਣੇ ਸੁਰੂ ਕੀਤੇ ਗਏ ਹਨ।

ਯੋਗਤਾ:

ਪੰਜਾਬ ਰਾਜ ਦਾ ਕੋਈ ਵੀ ਅਨੁਸੂਚਿਤ ਜਾਤੀ ਦਾ ਵਿਅਕਤੀ ਜਿਸਦੀ ਆਮਦਨ ਗਰੀਬੀ ਦੀ ਰੇਖਾ ਤੋਂ ਦੁਗਣੇ ਤੱਕ ਹੋਵੇ ਐਨ.ਐਸ.ਐਫ.ਡੀ.ਸੀ. ਦੇ ਸਹਿਯੋਗ ਨਾਲ ਚਲਦੀਆਂ ਸਕੀਮਾਂ ਤਹਿਤ ਕਰਜਾ ਲੈਣ ਦੇ ਯੋਗ ਹੈ।

ਫੰਡਿੰਗ ਪੈਟਰਨ:

ਕਾਰਪੋਰੇਸ਼ਨ ਵਲੋਂ ਐਨ.ਐਸ.ਐਫ.ਡੀ.ਸੀ. ਤੋ ਵੱਖ-ਵੱਖ ਸਕੀਮਾ ਲਈ 3% ਵਿਆਜ ਤੇ ਕਰਜਾ ਲਿਆ ਜਾਂਦਾ ਹੈ ਅਤੇ ਲਾਭਪਾਤਰੀ ਨੂੰ ਅੱਗੇ 6% ਤੇ ਵੰਡਿਆ ਜਾਂਦਾ ਹੈ। ਐਨ.ਐਸ.ਐਫ .ਡੀ.ਸੀ. ਦਾ ਹਿੱਸਾ ਕੁੱਲ ਯੁਨਿਟ ਲਾਗਤ ਦਾ 90% ਹੁੰਦਾ ਹੈ ਅਤੇ ਬਾਕੀ 10% ਲਾਭਪਾਤਰੀ ਅਤੇ ਨਿਗਮ ਵਲੋਂ ਸ਼ੇਅਰ ਕੈਪੀਟਲ ਵਿੱਚੋਂ ਪਾਇਆ ਜਾਂਦਾ ਹੈ। ਕਰਜਾ ਐਨ.ਐਸ.ਐਫ.ਡੀ.ਸੀ. ਦੀਆਂ ਸ਼ਰਤਾਂ ਅਤੇ ਕਾਰਪੋਰੇਸ਼ਨ ਦੇ ਕਰਜਾ ਰੈਗੂਲੇਸ਼ਨ ਅਨੁਸਾਰ ਦਿੱਤਾ ਜਾਂਦਾ ਹੈ।

ਸਬਸਿਡੀ:

ਗਰੀਬੀ ਦੀ ਰੇਖਾ ਤੋ ਹੇਠਾਂ ਰਹਿੰਦੇ ਅਨੁਸੂਚਿਤ ਜਾਤੀ ਦੇ ਵਿਅਕਤੀ 10,000/-ਰੁਪਏ ਤੱਕ ਸਬਸਿਡੀ ਲੈਣ ਦੇ ਯੋਗ ਹੁੰਦੇ ਹਨ।

ਕਰਜਾ ਲੈਣ ਦੀ ਵਿਧੀ:

ਅਨੁਸੂਚਿਤ ਜਾਤੀ ਦਾ ਕੋਈ ਵੀ ਵਿਅਕਤੀ ਜੋ ਕਰਜਾ ਲੈਣਾ ਚਾਹਵੇ, ਜਿਲ੍ਹਾ ਦਫਤਰ ਤੋ ਨਿਰਧਾਰਤ ਕਰਜਾ ਫਾਰਮ ਮੁਫਤ ਲੈ ਕੇ ਭਰ ਸਕਦਾ ਹੈ। ਮੁਕੰਮਲ ਤਸਦੀਕ ਦਾ ਫਾਰਮ ਜਿਲ੍ਹਾ ਦਫਤਰ ਵਿਖੇ ਹੀ ਜਮ੍ਹਾਂ ਕਰਨਾ ਹੁੰਦਾ ਹੈ। ਉਸ ਤੋ ਬਾਅਦ ਕੇਸ ਸਕਰੀਨਿੰਗ ਕਮੇਟੀ ਵਿੱਚ ਸਕਰੂਟਿਨਿੰਗ ਲਈ ਭੇਜਿਆ ਜਾਂਦਾ ਹੈ ਅਤੇ ਫਿਰ ਕੇਸ ਮੰਨਜੂਰੀ ਹਿੱਤ ਮੁੱਖ ਦਫਤਰ ਭੇਜਿਆ ਜਾਂਦਾ ਹੈ। ਕਰਜਾ ਮੰਨਜੂਰ ਹੋਣ ਉਪਰੰਤ ਕੇਸ ਰਹਿਣਨਾਮਾ ਕਰਵਾਉਣ ਲਈ ਜਿਲ੍ਹਾ ਦਫਤਰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਸਾਰੀਆਂ ਜਰੂਰਤਾਂ ਪੂਰੀਆਂ ਹੋਣ ਤੇ ਅਦਾਇਗੀ ਕੀਤੀ ਜਾਂਦੀ ਹੈ।


 


ਐਨ.ਐਸ.ਐਫ.ਡੀ.ਸੀ. ਤਹਿਤ ਕਰਜੇ ਦਾ ਮੰਤਵ ਅਤੇ ਵੇਰਂਵਾ

ਐਨ.ਐਸ.ਐਫ.ਡੀ.ਸੀ.ਸਕੀਮ ਅਧੀਨ ਵੰਡੇ ਗਏ ਕਰਜਿਆਂ ਦਾ ਵੇਰਵਾ (ਸਾਲ 2016-17)