ਹੋਮ > ਕਰਜਾ ਸਕੀਮਾਂ > ਐਨ.ਐਸ.ਕੇ.ਐਫ.ਡੀ.ਸੀ. ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ

ਕਾਰਪੋਰੇਸ਼ਨ ਐਨ.ਐਸ.ਕੇ.ਐਫ.ਡੀ.ਸੀ. ਸਕੀਮ ਤਹਿਤ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਕਰਜੇ ਵੰਡ ਰਹੀ ਹੈ।

ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਕੀਮ
ਇਸ ਨਿਗਮ ਵਲੋਂ 2002-03 ਤੋ ਐਨ.ਐਸ.ਕੇ.ਐਫ.ਡੀ.ਸੀ. ਤੋਂ ਮਿਆਦੀ ਕਰਜਾ ਲੈ ਕੇ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਕਰਜੇ ਵੰਡੇ ਜਾ ਰਹੇ ਹਨ।

ਯੋਗਤਾ :-

ਕੋਈ ਵੀ ਸਫਾਈ ਕਰਮਚਾਰੀ ਜਾਂ ਉਸ ਦਾ ਆਸ਼ਰਿਤ ਕਰਜਾ ਲੈਣ ਦੇ ਯੋਗ ਹੈ।

ਫੰਡਿੰਗ ਪੈਟਰਨ:-

ਨਿਗਮ ਐਨ.ਐਸ.ਕੇ.ਐਫ.ਡੀ.ਸੀ. ਤੋ 3% ਤੇ ਕਰਜਾ ਲੈ ਕੇ 6% ਵਿਆਜ ਤੇ ਅੱਗੇ ਲਾਭਪਾਤਰੀਆਂ ਨੂੰ ਵੰਡਦੀ ਹੈ। ਐਨ.ਐਸ.ਕੇ.ਐਫ.ਡੀ.ਸੀ. ਦਾ ਹਿੱਸਾ 90% ਹੁੰਦਾ ਹੈ ਅਤੇ ਬਾਕੀ ਦਾ 10% ਹਿੱਸਾ ਕਰਜਦਾਰ ਅਤੇ ਨਿਗਮ ਵਲੋਂ ਪਾਇਆ ਜਾਂਦਾ ਹੈ।

ਕਰਜਾ ਲੈਣ ਦੀ ਵਿਧੀ :-

ਅਨੁਸੂਚਿਤ ਜਾਤੀਆਂ ਦਾ ਕੋਈ ਵੀ ਵਿਅਕਤੀ ਜੋ ਕਰਜਾ ਲੈਣਾ ਚਾਹੁੰਦਾ ਹੈ ਕਾਰਪੋਰੇਸ਼ਨ ਦੇ ਜਿਲ੍ਹਾ ਦਫਤਰਾਂ ਤੋਂ ਕਰਜਾ ਫਾਰਮ ਮੁਫਤ ਲੈ ਸਕਦਾ ਹੈ। ਕਰਜਾ ਫਾਰਮ ਮੁਕੰਮਲ ਤੌਰ ਤੇ ਭਰਕੇ ਖੇਤਰੀ ਦਫਤਰ ਵਿਖੇ ਜਮਾਂ ਹੁੰਦਾ ਹੈ। ਉਸਤੋ ਬਾਦ ਕਰਜਾ ਕੇਸ ਸਕਰੀਨਿੰਗ ਕਮੇਟੀ ਵਿੱਚ ਸਕਰੂਟਿਨੀ ਲਈ ਜਾਂਦਾ ਹੈ। ਫਿਰ ਕੇਸ ਮੰਨਜੂਰੀ ਲਈ ਮੁੱਖ ਦਫਤਰ ਭੇਜਿਆ ਜਾਂਦਾ ਹੈ। ਕਰਜਾ ਕੇਸ ਮੰਨਜੂਰੀ ਉਪਰੰਤ ਰਹਿਣ ਨਾਮਾ ਕੀਤੇ ਜਾਣ ਲਈ ਫਿਰ ਵਾਪਿਸ ਖੇਤਰੀ ਦਫਤਰ ਭੇਜਿਆ ਜਾਂਦਾ ਹੈ। ਉਸ ਤੋਂ ਬਾਦ ਸਾਰੀਆਂ ਜਰੂਰਤਾਂ ਪੂਰੀਆਂ ਕਰਵਾਉਣ ਮਗਰੋ ਅਦਾਇਗੀ ਕੀਤੀ ਜਾਂਦੀ ਹੈ।

ਐਨ.ਐਸ.ਕੇ.ਐਫ.ਡੀ.ਸੀ.ਸਕੀਮ ਅਧੀਨ ਵੰਡੇ ਗਏ ਕਰਜਿਆਂ ਦਾ ਵੇਰਵਾ (ਸਾਲ 2016-17)