ਹੋਮ > ਕਰਜਾ ਸਕੀਮਾਂ > ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਵਸੇਰੇ ਲਈ ਸਵੈ-ਰੁਜ਼ਗਾਰ ਸਕੀਮ

ਕਾਰਪੋਰੇਸ਼ਨ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਕਰਜੇ ਵੰਡ ਰਹੀ ਹੈ।

ਸੈਲਫ ਇੰਮਪਲਾਈਮੈਟ ਸਕੀਮ ਫਾਰ ਰਿਹੈਬਲੀਟੇਸ਼ਨ ਆਫ ਮੈਨੂਅਲ ਸਕਵੈਜਰਸ

ਇਹ ਸਕੀਮ ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਵਸੇਬੇ ਲਈ ਭਾਰਤ ਸਰਕਾਰ ਵਲੋਂ ਲਾਗੂ ਕੀਤੀ ਗਈ ਹੈ।

ਯੋਗਤਾ:-

ਪਹਿਚਾਨ ਕੀਤੇ ਗਏ ਸਕਵੈਂਜਰ/ਸੈਪਟਿਕ ਟੈਂਕ ਸਾਫ ਕਰਨ ਵਾਲੇ ਕਰਜਾ ਲੈਣ ਦੇ ਯੋਗ ਹਨ

ਆਮਦਨ ਦੀ ਹੱਦ :-

ਕੋਈ ਆਮਦਨ ਹੱਦ ਨਹੀਂ

ਕਰਜੇ ਦੀ ਹੱਦ :-

10.00 ਲੱਖ ਰੁਪਏ ਤੱਕ

ਵਿਆਜ ਦੀ ਦਰ :-

ਲਾਭਪਾਤਰੀਆਂ ਤੋਂ ਲਏ ਜਾਣ ਵਾਲੇ ਵਿਆਜ ਦੀ ਦਰ ਹੇਠ ਲਿਖੇ ਅਨੁਸਾਰ ਹੈ
1
25000/-ਰੁਪਏ ਤੱਕ ਦੇ ਪ੍ਰੋਜੈਕਟਾਂ ਲਈ    
4% ਸਲਾਨਾ (ਮਹਿਲਾ ਲਾਭਪਾਤਰੀਆਂ ਲਈ),
5% ਹੋਰਾਂ ਲਈ
2
25000/-ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਲਈ   
6%

ਸਬਸਿਡੀ :-

ਪਹਿਚਾਨ ਕੀਤੇ ਲਾਭਪਾਤਰੀ ਨੂੰ ਹੇਠ ਲਿਖੇ ਅਨੁਸਾਰ ਸਬਸਿਡੀ ਦਿੱਤੀ ਜਾਂਦੀ ਹੈ
1
25000/-ਰੁਪਏ ਤੱਕ ਦੇ ਪ੍ਰੋਜੈਕਟਾਂ ਲਈ    
ਪਰੋਜੈਕਟ ਲਾਗਤ ਦਾ 50% ਜਾਂ 12500/-ਰੁਪਏ ਜੋ ਵੀ ਘੱਟ ਹੋਵੇ
2
25000/-ਰੁਪਏ ਤੋੱ ਵੱਧ ਦੇ ਪਰੋਜੈਕਟਾਂ ਲਈ  
ਪਰੋਜੈਕਟ ਲਾਗਤ ਦਾ 25% ਜਾਂ ਘੱਟੋ-ਘੱਟ 12,500/- ਅਤੇ ਵੱਧ ਤੋਂ ਵੱਧ 20,000/-

ਸਕਵੈਂਜਰ ਦੀ ਪਰਿਭਾਸ਼ਾ-

ਸਕੀਮ ਵਿੱਚ ( ਸਕਵੈਂਜਰ) ਮਲੀਨ ਧੰਦਾ ਕਰਨ ਵਾਲੇ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: ਮਲੀਨ ਧੰਦਾ ਕਰਨ ਵਾਲਾ ਵਿਅਕਤੀ ਉਹ ਹੈ ਜੋ ਕਿ ਸਿਰ ਤੇ ਮੈਲਾ ਚੁੱਕਣ ਦਾ ਘਿਨੋਣਾ ਅਤੇ ਅਮਾਨਵੀ ਕੰਮ ਕਰਦਾ ਹੈ।